icon-facebook icon-instagram icon-pinterest icon-soundcloud icon-twitter icon-youtube

ਵਿਕਟੋਰੀਆ ਦੀ ਸੁਪਰੀਮ ਕੋਰਟ (ਪ੍ਰਮੁੱਖ ਅਦਾਲਤ) ਦੇ ਬਾਰੇ

ਇਸ ਸਫੇ ਨੂੰ ਹੋਰ ਭਾਸ਼ਾ ਵਿੱਚ ਸੁਣੋ ਜਾਂ ਪੜ੍ਹੋ

ਤੁਸੀਂ ਇਸ ਸਫੇ ਨੂੰ ਕਿਸੇ ਹੋਰ ਭਾਸ਼ਾ ਵਿੱਚ ਸੁਣ ਸਕਦੇ ਹੋ ਜਾਂ ਵੈਬ ਪੇਜ ਦੇ ਉਪਰਲੇ ਪਾਸੇ ਦਿੱਤੇ ਇਸ ਆਈਕੋਨ ਉਪਰ ਕਲਿਕ ਕਰਕੇ ਅੰਗਰੇਜ਼ੀ ਵਿੱਚ ਸੁਣੋ।

ਤੁਸੀਂ ਇਸ ਸਫੇ ਨੂੰ ਵੈਬ ਪੇਜ ਦੇ ਉਪਰਲੇ ਪਾਸੇ ਦਿੱਤੇ ਇਸ ਬਟਨ ‘Other Languages’ ਉਪਰ ਕਲਿੱਕ ਕਰਕੇ ਕਿਸੇ ਹੋਰ ਭਾਸ਼ਾ ਵਿੱਚ ਪੜ੍ਹ ਸਕਦੇ ਹੋ।

ਇਸ ਗਾਈਡ ਵਿੱਚ ਸਿਰਫ ਆਮ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਦਾ ਮੰਤਵ ਕਾਨੂੰਨੀ ਸਲਾਹ ਦੇਣਾ ਨਹੀਂ ਹੈ।

ਅਨੁਵਾਦ ਤੇ ਦੋਭਾਸ਼ੀਆ ਸੇਵਾ – ਟੈਲੀਫੋਨ ਸਹਾਇਤਾ

ਜੇਕਰ ਸੁਪਰੀਮ ਕੋਰਟ ਨੂੰ ਤੁਹਾਡੇ ਵੱਲੋਂ ਫੋਨ ਕਰਨ ਲਈ ਤੁਹਾਨੂੰ ਦੋਭਾਸ਼ੀਏ ਦੀ ਲੋੜ ਹੈ, ਕਿਰਪਾ ਕਰਕੇ Translating and Interpreting Service (ਅਨੁਵਾਦ ਤੇ ਦੋਭਾਸ਼ੀਆ ਸੇਵਾ) ਨੂੰ 131 450 ਉਪਰ ਫੋਨ ਕਰਕੇ ਆਪਣੀ ਭਾਸ਼ਾ ਦਾ ਨਾਮ ਅੰਗਰੇਜ਼ੀ ਵਿੱਚ ਦੱਸੋ। ਫਿਰ ਦੋਭਾਸ਼ੀਏ ਨੂੰ ਵਿਕਟੋਰੀਆ ਦੀ ਸੁਪਰੀਮ ਕੋਰਟ ਨੂੰ 03 8600 2000 ਉਪਰ ਫੋਨ ਕਰਨ ਲਈ ਕਹੋ।

ਅਦਾਲਤ ਦੇ ਵੱਖ ਵੱਖ ਖੇਤਰਾਂ ਦੇ ਫੋਨ ਨੰਬਰ ਹੇਠਾਂ ਦਿੱਤੇ ਗਏ ਹਨ। ਪੂਰੀ ਸੂਚੀ ਸਾਡੀ ਵੈਬਸਾਈਟ: www.supremecourt.vic.gov.au/contact-us. ਦੇ ‘ਸਾਨੂੰ ਸੰਪਰਕ ਕਰੋ’ ਵਾਲੇ ਸਫੇ ਉਪਰ ਉਪਲਬਧ ਹੈ।

ਸੇਵਾ ਬਾਰੇ ਹੋਰ ਜਾਣਕਾਰੀ ਲਈ ਤੁਸੀਂ Translating and Interpreting Service(ਅਨੁਵਾਦ ਤੇ ਦੋਭਾਸ਼ੀਆ ਸੇਵਾ ਦੀ ਵੈਬਸਾਈਟ) ਉਪਰ ਜਾ ਸਕਦੇ ਹੋ।

ਵਿਕਟੋਰੀਆ ਦੀ ਸੁਪਰੀਮ ਕੋਰਟ (ਪ੍ਰਮੁੱਖ ਅਦਾਲਤ) ਦੇ ਬਾਰੇ

ਸੁਪਰੀਮ ਕੋਰਟ ਵਿਕਟੋਰੀਆ ਦੀ ਸਭ ਤੋਂ ਉੱਚੀ ਅਦਾਲਤ ਹੈ। ਇਹ ਉਹਨਾਂ ਅਪਰਾਧਕ ਅਤੇ ਸਿਵਲ ਕੇਸਾਂ ਦੀ ਸੁਣਵਾਈ ਕਰਦੀ ਹੈ ਜੋ ਕਿ ਸੂਬੇ ਵਿੱਚ ਸਭ ਤੋਂ ਵੱਧ ਗੁੰਝਲਦਾਰ ਤੇ ਗੰਭੀਰ ਹੁੰਦੇ ਹਨ। ਇਹ ਵਿਕਟੋਰੀਆ ਦੀਆਂ ਅਦਾਲਤਾਂ ਅਤੇ ਟ੍ਰਿਬਊਨਲਾਂ ਤੋਂ ਕੁਝ ਅਪੀਲਾਂ ਵੀ ਸੁਣਦੀ ਹੈ।

ਸੁਪਰੀਮ ਕੋਰਟ ਵਿੱਚ ਸੁਣੇ ਜਾਂਦੇ ਕੇਸ

ਅਦਾਲਤ ਦੇ ਅੱਗੇ ਪੇਸ਼ ਹੋਣ ਵਾਲੇ ਚਲੰਤ ਕੇਸਾਂ ਬਾਰੇ ਹੋਰ ਜਾਣਕਾਰੀ ਲਈ, www.supremecourt.vic.gov.au/daily-hearing-list ਉਪਰ ਰੋਜ਼ਾਨਾ ਸੁਣਵਾਈ ਦੀ ਸੂਚੀ ਵੇਖੋ।

ਮੈਲਬੋਰਨ ਵਿੱਚ ਸੁਣੇ ਜਾਂਦੇ ਕੇਸ

ਸੁਪਰੀਮ ਕੋਰਟ ਦੇ ਬਹੁਤੇ ਕੇਸ ਮੈਲਬੋਰਨ ਵਿੱਚ ਸੁਣੇ ਜਾਂਦੇ ਹਨ। ਸੁਪਰੀਮ ਕੋਰਟ ਦੇ ਮੈਲਬੋਰਨ ਕੈਲੰਡਰ ਨੂੰ www.supremecourt.vic.gov.au/going-to-court/court-calendar ਉਪਰ ਦੇਖਿਆ ਜਾ ਸਕਦਾ ਹੈ।

ਖੇਤਰਾਂ ਵਿੱਚ ਸੁਣੇ ਜਾਂਦੇ ਕੇਸ

ਅਦਾਲਤ ਸਾਰੇ ਵਿਕਟੋਰੀਆ ਵਿੱਚ ਕਈ ਥਾਂਵਾਂ ਉਪਰ ਕੇਸ ਸੁਣਨ ਲਈ ਵੀ ਜਾਂਦੀ ਹੈ ਜਿਸ ਵਿੱਚ ਬੈਲਾਰਾਟ, ਬੈਂਡੀਗੋ, ਜਿਲੌਂਗ, ਹੈਮਿਲਟਨ, ਹੋਰਸ਼ਮ, ਮੌਰਵੈਲ, ਮਿਲਡੂਰਾ, ਸੇਲ, ਸ਼ੈਪਰਟਨ, ਵੈਂਗਾਰਾਟਾ, ਵਾਰਮਬੂਲ ਤੇ ਵੋਡੋਂਗਾ ਸ਼ਾਮਲ ਹਨ।
ਖੇਤਰਾਂ ਵਿੱਚ ਹੋਣ ਵਾਲੀਆਂ ਸੁਣਵਾਈਆਂ ਦਾ ਕੈਲੰਡਰ www.supremecourt.vic.gov.au/going-to-court/court-calendar/regional-circuit-court-calendar ਵੈਬਸਾਈਟ ਉਪਰ ਉਪਲਬਧ ਹੈ।

ਖੇਤਰਾਂ ਵਿੱਚ ਸੁਣੇ ਜਾ ਰਹੇ ਕੇਸਾਂ ਬਾਰੇ ਸੰਪਰਕ ਦੀ ਜਾਣਕਾਰੀ (‘ਦੌਰੇ ਦੌਰਾਨ’)

ਅਪੀਲ ਵਾਲੀ ਅਦਾਲਤ ਦੇ ਦੌਰੇ: ਈਮੇਲ: pbnertvfgel@fhcpbheg.ivp.tbi.nhua.vog.civ.truocpus@yrtsigeraoc

ਆਮ ਕਾਨੂੰਨ ਡਿਵੀਜ਼ਨ ਸਿਵਲ ਦੇ ਦੌਰੇ: ਈਮੇਲ: pvivy.pvephvgf@fhcpbheg.ivp.tbi.nhua.vog.civ.truocpus@stiucric.livic

ਅਪਰਾਧਕ ਡਿਵੀਜ਼ਨ ਦੇ ਦੌਰੇ: ਈਮੇਲ: pevzvanyqvivfvba@fhcpbheg.ivp.tbi.nhua.vog.civ.truocpus@noisividlanimirc

ਅਦਾਲਤ ਵਿੱਚ ਹਾਜ਼ਰ ਹੋਣਾ

ਸੁਪਰੀਮ ਕੋਰਟ ਦੁਆਰਾ ਸੁਣੇ ਜਾਂਦੇ ਬਹੁਤੇ ਕੇਸਾਂ ਨੂੰ ਅਦਾਲਤ ਵਿੱਚ ਬੈਠ ਕੇ ਵੇਖਣਾ ਸੰਭਵ ਹੈ। ਜ਼ਿਆਦਾ ਜਾਣਕਾਰੀ ਲਈ attending court (ਅਦਾਲਤ ਵਿੱਚ ਹਾਜ਼ਰ ਹੋਣਾ) ਸਫੇ ਉਪਰ ਜਾਓ।

Supreme Court of Victoria: The highest court in Victoria (ਵਿਕਟੋਰੀਆ ਦੀ ਸੁਪਰੀਮ ਕੋਰਟ: ਵਿਕਟੋਰੀਆ ਦੀ ਪ੍ਰਮੁੱਖ ਅਦਾਲਤ) ਦਾ ਕਿਤਾਬਚਾ ਡਾਊਨਲੋਡ ਕਰਨ ਵਾਸਤੇ ਉਪਲਬਧ ਹੈ।

ਫੀਸ

ਚਲੰਤ ਫੀਸ ਦੀ ਸੂਚੀ ਵੈਬਸਾਈਟ ਉਪਰ ਉਪਲਬਧ ਹੈ, ਜਾਂ ਕਾਗਜ਼ੀ ਰੂਪ ਵਿੱਚ ਪ੍ਰਿੰਸੀਪਲ ਰਜਿਸਟਰੀ ਜਾਂ ਅਪੀਲ ਵਾਲੀ ਅਦਾਲਤ ਦੀ ਰਜਿਸਟਰੀ ਤੋਂ ਮਿਲ ਸਕਦੀ ਹੈ।

  • Prothonotary’s Office fees (ਪਰੋਥੋਨੋਟਰੀ ਦੇ ਦਫਤਰ ਦੀਆਂ ਫੀਸਾਂ) (ਇਹ ਫੀਸਾਂ ਉਹਨਾਂ ਮਾਮਲਿਆਂ ਲਈ ਹਨ ਜੋ ਵਪਾਰਕ ਅਦਾਲਤ, ਆਮ ਕਾਨੂੰਨ ਦੀ ਡਿਵੀਜ਼ਨ ਅਤੇ ਲਾਗਤ ਵਾਲੀ ਅਦਾਲਤ ਵਿੱਚ ਸੁਣੇ ਜਾਂਦੇ ਹਨ)
  • Court of Appeal fees (ਅਪੀਲ ਵਾਲੀ ਅਦਾਲਤ ਦੀਆਂ ਫੀਸਾਂ)
  • Probate fees (ਪ੍ਰਮਾਣਿਤ ਕਰਨ ਦੀਆਂ ਫੀਸਾਂ)

ਅਪਰਾਧਕ ਡਿਵੀਜ਼ਨ ਵਿੱਚ ਸੁਣੇ ਜਾਂਦੇ ਕੇਸਾਂ ਲਈ ਕੋਈ ਫੀਸਾਂ ਨਹੀਂ ਹੁੰਦੀਆਂ ਹਨ।

ਫੀਸ ਵਿੱਚ ਛੋਟਾਂ

ਜੇਕਰ ਤੁਹਾਨੂੰ ਫੀਸ ਦੇਣ ਵਿੱਚ ਆਰਥਿਕ ਤੰਗੀ ਹੈ, ਤੁਸੀਂ ਫੀਸ ਨੂੰ ਹਟਾਉਣ (ਅਰਥਾਤ ਤੁਹਾਨੂੰ ਫੀਸ ਨਹੀਂ ਦੇਣੀ ਪਵੇਗੀ) ਵਾਸਤੇ Fee Waiver Application form (ਫੀਸ ਹਟਾਉਣ ਵਾਲਾ ਅਰਜ਼ੀ ਫਾਰਮ) ਭਰ ਕੇ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਆਪਣੀ ਅਰਜ਼ੀ ਵਿੱਚ ਲਿਖੇ ਵੇਰਵਿਆਂ ਨੂੰ ਸਾਬਤ ਕਰਨ ਲਈ ਸਬੂਤ ਦੇਣ ਦੀ ਜ਼ਰੂਰਤ ਪਵੇਗੀ।

ਸੁਪਰੀਮ ਕੋਰਟ ਦਾ ਢਾਂਚਾ

ਸੁਪਰੀਮ ਕੋਰਟ ਵਿੱਚ ਮੁਕੱਦਮੇ ਵਾਲੀ ਡਿਵੀਜ਼ਨ ਅਤੇ ਅਪੀਲ ਵਾਲੀ ਅਦਾਲਤ ਹੁੰਦੀ ਹੈ। ਅਦਾਲਤ ਕਈ ਤਰ੍ਹਾਂ ਦੀਆਂ ਪ੍ਰਬੰਧਕੀ ਸੇਵਾਵਾਂ ਵੀ ਪ੍ਰਦਾਨ ਕਰਵਾਉਂਦੀ ਹੈ।

 

Structure dia

 

ਜੱਜਾਂ ਨੂੰ ਵੱਖ ਵੱਖ ਡਿਵੀਜ਼ਨਾਂ ਵਿੱਚ ਕਿਸ ਤਰ੍ਹਾਂ ਲਗਾਇਆ ਜਾਂਦਾ ਹੈ, ਇਸ ਦੇ ਬਾਰੇ ਜਾਣਕਾਰੀ Judicial Organisational Chart (ਨਿਆਂਇਕ ਸੰਸਥਾਤਮਕ ਚਾਰਟ) ਵਿੱਚੋਂ ਲੱਭੀ ਜਾ ਸਕਦੀ ਹੈ।

ਅਪੀਲ ਦੀ ਅਦਾਲਤ ਦੇ ਬਾਰੇ

Court of Appeal(ਅਪੀਲ ਦੀ ਅਦਾਲਤ) ਕਾਊਂਟੀ ਅਦਾਲਤ ਦੁਆਰਾ ਅਤੇ ਸੁਪਰੀਮ ਕੋਰਟ ਦੇ ਮੁਕੱਦਮੇ ਵਾਲੇ ਡਿਵੀਜ਼ਨ ਦੇ ਜੱਜਾਂ ਦੁਆਰਾ ਲਏ ਗਏ ਫੈਸਲਿਆਂ ਦੇ ਖਿਲਾਫ ਅਪੀਲਾਂ ਦੇ ਫੈਸਲੇ ਕਰਦੀ ਹੈ। ਇਹ ਵਿਕਟੋਰੀਆ ਦੇ ਸਿਵਲ ਤੇ ਪ੍ਰਬੰਧਕੀ ਅਦਾਲਤ (VCAT) ਦੇ ਪ੍ਰਧਾਨ ਜਾਂ ਉਪ-ਪ੍ਰਧਾਨ ਦੁਆਰਾ ਲਏ ਗਏ ਫੈਸਲਿਆਂ ਦੇ ਖਿਲਾਫ ਅਪੀਲਾਂ ਦੇ ਫੈਸਲੇ ਵੀ ਕਰਦੀ ਹੈ।

ਅਦਾਲਤ ਫੈਸਲਾ ਕਰਦੀ ਹੈ ਕਿ ਕੀ ਮੁਕੱਦਮਾ ਨਿਆਂ-ਪੂਰਵਕ ਚਲਾਇਆ ਗਿਆ ਸੀ, ਅਤੇ ਕਾਨੂੰਨ ਨੂੰ ਸਹੀ ਤਰੀਕੇ ਨਾਲ ਵਰਤਿਆ ਗਿਆ ਸੀ। ਆਮ ਤੌਰ ਤੇ ਦੋ ਜਾਂ ਤਿੰਨ ਜੱਜ ਇਸ ਅਪੀਲ ਨੂੰ ਸੁਣਨਗੇ।

ਬਹੁਤੇ ਕੇਸਾਂ ਵਿੱਚ ਅਦਾਲਤ ਵਿੱਚ ਅਪੀਲ ਲਿਆਉਣ ਵਾਸਤੇ ਅਪੀਲ ਦੀ ਅਦਾਲਤ ਕੋਲੋਂ ਆਗਿਆ ਲੈਣ ਲਈ ਅਰਜ਼ੀ ਲਾਉਣੀ ਜ਼ਰੂਰੀ ਹੁੰਦੀ ਹੈ। ਇਸ ਨੂੰ ‘ਅਪੀਲ ਕਰਨ ਲਈ ਛੁੱਟੀ ਲੈਣਾ’ ਕਿਹਾ ਜਾਂਦਾ ਹੈ।

ਸੰਪਰਕ ਵਾਸਤੇ ਜਾਣਕਾਰੀ

ਫੋਨ: 03 8600 2001

ਈਮੇਲ: pbnertvfgel@fhcpbheg.ivp.tbi.nhua.vog.civ.truocpus@yrtsigeraoc

ਮੁਕੱਦਮੇ ਵਾਲੀ ਡਿਵੀਜ਼ਨ ਬਾਰੇ

ਮੁਕੱਦਮੇ ਵਾਲੀ ਡਿਵੀਜ਼ਨ ਵਿੱਚ ਕਈ ਸਾਰੀਆਂ ਵੱਖ ਵੱਖ ਡਿਵੀਜ਼ਨਾਂ ਹੁੰਦੀਆਂ ਹਨ। ਇਹਨਾਂ ਦੀ ਵਿਆਖਿਆ ਹੇਠਾਂ ਕੀਤੀ ਗਈ ਹੈ।

ਅਪਰਾਧਕ ਡਿਵੀਜ਼ਨ

ਵਿਕਟੋਰੀਆ ਦੀ ਸੁਪਰੀਮ ਕੋਰਟ ਦੀ Criminal Division (ਅਪਰਾਧਕ ਡਿਵੀਜ਼ਨ) ਗੰਭੀਰ ਅਪਰਾਧਕ ਕੇਸਾਂ ਜਿਵੇਂ ਕਿ ਜਾਣ ਬੁੱਝ ਕੇ ਕਤਲ, ਅਣਜਾਣੇ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਅਤੇ ਅੱਤਵਾਦ ਦੀ ਸੁਣਵਾਈ ਕਰਦੀ ਹੈ।

ਅਪਰਾਧਕ ਡਿਵੀਜ਼ਨ ਦੇ ਜੱਜ ਕਈ ਕਾਨੂੰਨਾਂ ਦੇ ਅਧੀਨ ਜਿਸ ਵਿੱਚ ਜ਼ਮਾਨਤੀ ਕਾਨੂੰਨ 1977 ਸ਼ਾਮਲ ਹੈ ਦੀਆਂ ਅਰਜ਼ੀਆਂ ਵੀ ਸੁਣਦੇ ਹਨ।

ਸੰਪਰਕ ਵਾਸਤੇ ਜਾਣਕਾਰੀ

ਅਪਰਾਧਕ ਰਜਿਸਟਰੀ: ਫੋਨ: 03 8600 2059, ਈਮੇਲ: pevzvanyqvivfvba@fhcpbheg.ivp.tbi.nhua.vog.civ.truocpus@noisividlanimirc .

ਵਪਾਰਕ ਅਦਾਲਤ

Commercial Court (ਵਪਾਰਕ ਅਦਾਲਤ) ਗੁੰਝਲਦਾਰ ਵਪਾਰਕ (ਕਾਰੋਬਾਰ-ਸਬੰਧੀ) ਝਗੜਿਆਂ ਨੂੰ ਸੁਣਦੀ ਹੈ। ਵਪਾਰਕ ਅਦਾਲਤ ਦੀ ‘ਸੂਚੀ’ ਵਿੱਚ ਦਾਖਲ ਹੋਣ ਵਾਲੇ ਹਰ ਇਕ ਕੇਸ ਦਾ ਪ੍ਰਬੰਧ ਇਕ ਨਿਆਇਕ ਅਫਸਰ ਦੁਆਰਾ ਕੀਤਾ ਜਾਂਦਾ ਹੈ। ਇੱਥੇ ਮਾਹਰ ਸੂਚੀਆਂ ਵੀ ਹੁੰਦੀਆਂ ਹਨ, ਜੋ ਕਿ ਕਾਨੂੰਨ ਦੇ ਖਾਸ ਖੇਤਰਾਂ ਵਾਲੇ ਕੇਸਾਂ ਨਾਲ ਨਿਪਟਦੀਆਂ ਹਨ।

ਸੰਪਰਕ ਵਾਸਤੇ ਜਾਣਕਾਰੀ

ਵਪਾਰਕ ਅਦਾਲਤ ਰਜਿਸਟਰੀ: ਫੋਨ: 03 8600 2002. ਈਮੇਲ: pbzzrepvnypbheg@fhcpbheg.ivp.tbi.nhua.vog.civ.truocpus@truoclaicremmoc

ਵਪਾਰਕ ਅਦਾਲਤ ਦੇ ਸੱਚਮੁੱਚ ਜ਼ਰੂਰੀ ਮਾਮਲਿਆਂ ਨੂੰ ਵਪਾਰਕ ਅਦਾਲਤ ਦੇ ਡਿਊਟੀ ਜੱਜ ਦੁਆਰਾ ਸੁਣਿਆ ਜਾ ਸਕਦਾ ਹੈ

  • ਕੰਮ ਦੇ ਸਮੇਂ ਦੇ ਘੰਟਿਆਂ ਦੌਰਾਨ: (9:00 ਵਜੇ ਸਵੇਰ – 5:00 ਵਜੇ ਸ਼ਾਮ): ਫੋਨ: 03 8600 2002
  • ਕੰਮ ਦੇ ਸਮੇਂ ਦੇ ਘੰਟਿਆਂ ਤੋਂ ਬਾਹਰ ਅਤੇ ਸ਼ਨਿੱਚਰਵਾਰ ਤੇ ਐਤਵਾਰ ਨੂੰ: 0439 153 522 ਉਪਰ ਜਾਂ ਜੇ ਫੋਨ ਨਾ ਮਿਲਦਾ ਹੋਵੇ ਤਾਂ 0447 054 310 ਉਪਰ ਫੋਨ ਕਰੋ।

ਆਮ ਕਾਨੂੰਨ ਦੀ ਡਿਵੀਜ਼ਨ

Common Law Division (ਆਮ ਕਾਨੂੰਨ ਦੀ ਡਿਵੀਜ਼ਨ) ਕਈ ਤਰ੍ਹਾਂ ਦੇ ਕੇਸਾਂ ਦਾ ਪ੍ਰਬੰਧ ਕਰਦੀ ਹੈ, ਜਿੰਨ੍ਹਾਂ ਵਿੱਚ ਵਿਅਕਤੀਗਤ ਸੱਟ, ਪੇਸ਼ੇਵਰ ਦੇਣਦਾਰੀ (ਪੇਸ਼ੇਵਰ ਦੀ ਲਾਪਰਵਾਹੀ ਵਾਲੇ ਕੰਮ ਦੇ ਨਤੀਜੇ ਨੂੰ ਭੁਗਤਣ ਵਾਲੇ ਦੁਆਰਾ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ), ਜਾਇਦਾਦ, ਅਤੇ ਵਸੀਹਤਾਂ ਤੇ ਮਰਨ ਤੋਂ ਬਾਅਦ ਦੀ ਜਾਇਦਾਦ ਦੇ ਝਗੜੇ ਸ਼ਾਮਲ ਹਨ। ਇਹ ਕੁਝ ਅਪੀਲਾਂ ਸੁਣਦੀ ਅਤੇ ਜਨਤਕ ਸੰਸਥਾਵਾਂ ਤੇ ਅਧਿਕਾਰੀਆਂ ਵੱਲੋਂ ਲਏ ਗਏ ਫੈਸਲਿਆਂ ਦੀ ਸਮੀਖਿਆ ਕਰਦੀ ਹੈ।

ਕਾਰਵਾਈਆਂ ਦਾ ਮਾਹਰ ਵਾਲੀ ਸੂਚੀ ਵਿੱਚ ਹੋਣਾ ਜ਼ਰੂਰੀ ਹੈ। ਹਰੇਕ ਸੂਚੀ ਕਾਨੂੰਨ ਦੇ ਖਾਸ ਖੇਤਰ ਨਾਲ ਨਿਪਟਦੀ ਹੈ ਅਤੇ ਇਸ ਦਾ ਪ੍ਰਬੰਧ ਕਾਨੂੰਨ ਦੇ ਉਸ ਖੇਤਰ ਵਿੱਚ ਮਾਹਰ ਤਜਰਬੇ ਵਾਲੇ ਨਿਆਇਕ ਅਫਸਰ ਵੱਲੋਂ ਕੀਤਾ ਜਾਂਦਾ ਹੈ। ਪੇਸ਼ੇਵਰ ਨੂੰ ਨੋਟਿਸ - Specialist Lists in the Common Law Division (ਆਮ ਕਾਨੂੰਨ ਦੀ ਡਿਵੀਜਨ ਵਿੱਚ ਮਾਹਰ ਸੂਚੀਆਂ) - ਮਾਹਰ ਸੂਚੀਆਂ ਦੇ ਨਾਮ ਅਤੇ ਹਰੇਕ ਸੂਚੀ ਵਿੱਚ ਉਚਿੱਤ ਕਾਰਵਾਈਆਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਜਿਹੜੀ ਧਿਰ ਕਾਰਵਾਈ ਸ਼ੁਰੂ ਕਰਦੀ ਹੈ ਉਸ ਨੂੰ ਕਾਰਵਾਈ ਵਾਸਤੇ ਉਚਿੱਤ ਮਾਹਰ ਸੂਚੀ ਨਾਮਜ਼ਦ ਕਰਨੀ ਪੈਂਦੀ ਹੈ।

ਸੰਪਰਕ ਵਾਸਤੇ ਜਾਣਕਾਰੀ

ਪ੍ਰਿੰਸੀਪਲ ਰਜਿਸਟਰੀ (ਆਮ ਕਾਨੂੰਨ): ਫੋਨ 03 8600 2008

ਆਮ ਕਾਨੂੰਨ ਦੇ ਸੱਚਮੁੱਚ ਜ਼ਰੂਰੀ ਮਾਮਲਿਆਂ ਨੂੰ Practice Court (ਪਰੈਕਟਿਸ ਅਦਾਲਤ) ਵਿੱਚ ਸੁਣਿਆ ਜਾ ਸਕਦਾ ਹੈ

  • ਕੰਮ ਦੇ ਸਮੇਂ ਦੇ ਘੰਟਿਆਂ ਦੋਰਾਨ: (9:00 ਵਜੇ ਸਵੇਰ – 5:00 ਵਜੇ ਸ਼ਾਮ): ਫੋਨ: 03 8600 2036, ਈਮੇਲ: cenpgvpr.pbheg@fhcpbheg.ivp.tbi.nhua.vog.civ.truocpus@truoc.ecitcarp
  • ਕੰਮ ਦੇ ਸਮੇਂ ਦੇ ਘੰਟਿਆਂ ਤੋਂ ਬਾਹਰ ਅਤੇ ਸ਼ਨਿੱਚਰਵਾਰ ਤੇ ਐਤਵਾਰ ਨੂੰ: ਫੋਨ: 0412 251 757

ਲਾਗਤਾਂ ਵਾਲੀ ਅਦਾਲਤ

Costs Court (ਲਾਗਤਾਂ ਵਾਲੀ ਅਦਾਲਤ) ਉਹਨਾਂ ਕੇਸਾਂ ਦੀ ਸੁਣਵਾਈ ਕਰਦੀ ਹੈ ਜਿੰਨ੍ਹਾਂ ਦੇ ਅੰਦਰ ਧਿਰਾਂ ਦੇ ਵਿੱਚਕਾਰ ਸੁਪਰੀਮ ਕੋਰਟ, ਕਾਊਂਟੀ ਅਦਾਲਤ ਮਜਿਸਟ੍ਰੇਟ ਦੀ ਅਦਾਲਤ ਅਤੇ ਵਿਕਟੋਰੀਆ ਦੇ ਸਿਵਲ ਤੇ ਪ੍ਰਬੰਧਕੀ ਅਦਾਲਤ (VCAT) ਵਿੱਚ ਸੁਣੇ ਗਏ ਕੇਸਾਂ ਦੀ ਲਾਗਤ ਨੂੰ ਲੈ ਕੇ ਝਗੜਾ ਹੈ। ਇਹ ਕਾਨੂੰਨੀ ਪੇਸ਼ੇਵਰਾਂ (ਵਕੀਲਾਂ) ਅਤੇ ਉਹਨਾਂ ਦੇ ਗਾਹਕਾਂ ਵਿੱਚਕਾਰ ਲਾਗਤਾਂ ਦੇ ਝਗੜਿਆਂ ਨੂੰ ਵੀ ਸੁਣਦੀ ਹੈ।

ਲਾਗਤਾਂ ਵਾਲੀ ਅਦਾਲਤ ਲਾਗਤਾਂ ਦਾ ਨਿਰੀਖਣ ਕਰਦੀ ਹੈ ਅਤੇ ਮੁਲਾਂਕਣ ਤਿਆਰ ਕਰਦੀ ਹੈ (ਇਸ ਕਾਰਵਾਈ ਨੂੰ ਲਾਗਤਾਂ ਦਾ ‘ਟੈਕਸੇਸ਼ਨ’ ਕਰਨਾ ਕਿਹਾ ਜਾਂਦਾ ਹੈ)। ਉਦਾਹਰਣ ਵਜੋਂ, ਅਦਾਲਤ ਵਕੀਲ ਦੇ ਬਿੱਲ ਦੀ ਲਾਗਤ ਨੂੰ ਘਟਾ ਸਕਦੀ ਹੈ, ਜਾਂ ਇਕ ਧਿਰ ਨੂੰ ਮਾਮਲੇ ਦੀ ਦੂਸਰੀ ਧਿਰ ਨੂੰ ਲਾਗਤ ਦਾ ਭੁਗਤਾਨ ਕਰਨ ਲਈ ਆਦੇਸ਼ ਕਰ ਸਕਦੀ ਹੈ।

ਸੰਪਰਕ ਵਾਸਤੇ ਜਾਣਕਾਰੀ

ਫੋਨ: 03 8600 2007

ਈਮੇਲ: pbfgf.pbheg@fhcpbheg.ivp.tbi.nhua.vog.civ.truocpus@truoc.stsoc

ਕਾਨੂੰਨੀ ਕਾਰਵਾਈ ਦੇ ਦੌਰਾਨ ਕੀ ਤੁਸੀਂ ਆਪਣੇ ਆਪ (ਬਿਨਾਂ ਕਿਸੇ ਵਕੀਲ ਦੇ) ਵਕੀਲ ਵਜੋਂ ਖੁਦ ਪੇਸ਼ ਹੋਣ ਦੀ ਸੋਚ ਰਹੇ ਹੋ?

ਸੁਪਰੀਮ ਕੋਰਟ ਦੀਆਂ ਖੁਦ ਵਕੀਲ ਵਜੋਂ ਪੇਸ਼ ਹੋਣ ਵਾਲੀਆਂ ਧਿਰਾਂ (SRL) ਦਾ ਸੰਚਾਲਕ ਇਹਨਾਂ ਵਾਸਤੇ ਸਹਾਇਤਾ ਕਰ ਸਕਦਾ ਹੈ:

  • ਕੰਮ ਦੀ ਵਿਧੀ ਅਤੇ ਵਿਹਾਰਕ ਸਲਾਹ (ਪਰ ਕਾਨੂੰਨੀ ਸਲਾਹ ਨਹੀਂ)
  • ਝਗੜੇ ਨੂੰ ਹੱਲ ਕਰਨ ਦੇ ਦੂਸਰੇ ਤਰੀਕਿਆਂ ਬਾਰੇ ਜਾਣਕਾਰੀ
  • ਸੰਸਥਾਵਾਂ ਜੋ ਮੁਫਤ ਜਾਂ ਘੱਟ ਲਾਗਤ ਵਾਲੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ (we can help you find legal representation) (ਅਸੀਂ ਤੁਹਾਨੂੰ ਕਾਨੂੰਨੀ ਨੁਮਾਇੰਦਾ ਲੱਭਣ ਵਿੱਚ ਸਹਾਇਤਾ ਕਰ ਸਕਦੇ ਹਾਂ)।
  • ਕਈ ਤਰ੍ਹਾਂ ਦੀਆਂ ਸੁਣਵਾਈਆਂ ਵਿੱਚ ਆਪਣੇ ਆਪ ਨੂੰ ਵਕੀਲ ਵਜੋਂ ਪੇਸ਼ ਕਰਨ ਵਿੱਚ ਸਲਾਹ ਲਈ ਤੁਹਾਨੂੰ ਸਹਾਇਤਾ।

ਐਸ ਆਰ ਐਲ (SRL) ਸੰਚਾਲਕ ਦੀ ਸੰਪਰਕ ਜਾਣਕਾਰੀ

ਜੇਕਰ ਤੁਸੀਂ ਐਸ ਆਰ ਐਲ (SRL) ਸੰਚਾਲਕ ਨੂੰ ਮਿਲਣਾ ਚਾਹੁੰਦੇ ਹੋ, ਕਿਰਪਾ ਕਰਕੇ ਮੁਲਾਕਾਤ ਲਈ ਸਮਾਂ ਲਓ:

ਫੋਨ 03 8600 2031

ਈਮੇਲ: Haercerfragrq@fhcpbheg.ivp.tbi.nhua.vog.civ.truocpus@detneserpernU

ਸੰਚਾਲਕ ਦਾ ਦਫਤਰ Supreme Court Principal Registry ਵਿੱਚ ਹੈ।

ਅਦਾਲਤੀ ਸੇਵਾਵਾਂ

ਪ੍ਰਿੰਸੀਪਲ ਰਜਿਸਟਰੀ

Supreme Court Principal Registry (ਸੁਪਰੀਮ ਕੋਰਟ ਦੀ ਪ੍ਰਿੰਸੀਪਲ ਰਜਿਸਟਰੀ) ਕਈ ਤਰ੍ਹਾਂ ਦੇ ਪ੍ਰਬੰਧਕੀ ਕੰਮ ਅਤੇ ਸੇਵਾਵਾਂ ਕਰਦੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:

  • ਅਦਾਲਤੀ ਫਾਈਲਾਂ ਨੂੰ ਸੁਰੱਖਿਅਤ ਸੰਭਾਲ ਕੇ ਰੱਖਣਾ
  • ਸੰਮਨ ਜਾਰੀ ਕਰਨੇ (ਕਾਨੂੰਨੀ ਦਸਤਾਵੇਜ਼ ਜੋ ਕਿ ਇਕ ਵਿਅਕਤੀ ਨੂੰ ਮੁਕੱਦਮੇ ਦੀ ਕਾਰਵਾਈ ਵਿੱਚ ਹਿੱਸਾ ਲੈ ਕੇ ਗਵਾਹੀ ਦੇਣ ਵਾਸਤੇ ਹਾਜ਼ਰ ਹੋਣ ਲਈ, ਜਾਂ ਉਸ ਕੇਸ ਦੇ ਸਬੂਤਾਂ ਲਈ ਦਸਤਾਵੇਜ਼ ਪੇਸ਼ ਕਰਨ ਲਈ ਮਜ਼ਬੂਰ ਕਰਦੇ ਹਨ)
  • ਕਾਨੂੰਨੀ ਦਸਤਾਵੇਜ਼ਾਂ ਨੂੰ ਵਿਦੇਸ਼ ਵਿੱਚ ਵੰਡਣਾ
  • ਦਸਤਾਵੇਜ਼ਾਂ ਦੀਆਂ ਨਕਲਾਂ ਪ੍ਰਦਾਨ ਕਰਨਾ
  • ਜ਼ਰੂਰੀ ਮਾਮਲਿਆਂ ਵਿੱਚ ਕੰਮ ਦੀ ਵਿਧੀ ਬਾਰੇ ਸਲਾਹ
  • ਅਦਾਲਤੀ ਫੀਸ ਇਕੱਠੀ ਕਰਨਾ

ਰਜਿਸਟਰੀ ਦੇ ਕਰਮਚਾਰੀ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦੇ ਹਨ। ਉਹ ਤੁਹਾਨੂੰ ਅਦਾਲਤ ਦੇ ਬਾਰੇ ਆਮ ਜਾਣਕਾਰੀ, ਇਸ ਦੇ ਨਿਯਮਾਂ, ਵਿਧੀਆਂ ਅਤੇ ਢੰਗ ਤਰੀਕਿਆਂ ਵਿੱਚ ਸਹਾਇਤਾ ਕਰ ਸਕਦੇ ਹਨ।

ਸੰਪਰਕ ਵਾਸਤੇ ਜਾਣਕਾਰੀ

ਫੋਨ: 03 8600 2004

ਪਤਾ::

451 ਲਿਟਲ ਬੌਰਕ ਸਟ੍ਰੀਟ

ਮੈਲਬਰਨ VIC 3000

ਕੰਮ ਦੇ ਘੰਟੇ: 9:30 ਵਜੇ ਸਵੇਰ ਤੋਂ 4 ਵਜੇ ਸ਼ਾਮ ਸੋਮਵਾਰ-ਸ਼ੁਕਰਵਾਰ, ਜਨਤਕ ਛੁੱਟੀਆਂ ਨੂੰ ਛੱਡ ਕੇ

ਵਸੀਹਤਾਂ ਅਤੇ ਪ੍ਰਮਾਣਿਤ ਕਰਨਾ

Probate Office(ਪ੍ਰਮਾਣਿਤ ਕਰਨ ਵਾਲਾ ਦਫਤਰ) ਇਹਨਾਂ ਸਾਰੀਆਂ ਅਰਜ਼ੀਆਂ ਨਾਲ ਨਿਪਟਦਾ ਹੈ:

  • ਪ੍ਰਮਾਣਿਕਤਾ ਨੂੰ ਸਵੀਕਾਰ ਕਰਨਾ (ਅਦਾਲਤ ਵੱਲੋਂ ਜਾਰੀ ਕੀਤੇ ਕਾਨੂੰਨੀ ਦਸਤਾਵੇਜ਼, ਜੋ ਵਾਰਿਸ ਜਾਂ ਪ੍ਰਬੰਧਕ ਨੂੰ ਗੁਜ਼ਰ ਗਏ ਵਿਅਕਤੀ ਦੀ ਜਾਇਦਾਦ ਨਾਲ ਨਿਪਟਨ ਦੀ ਆਗਿਆ ਦਿੰਦੇ ਹਨ), ਅਤੇ
  • ਪ੍ਰਬੰਧ (ਜਦੋਂ ਗੁਜ਼ਰ ਗਏ ਵਿਅਕਤੀ ਨੇ ਵਸੀਹਤ ਨਹੀਂ ਛੱਡੀ)।

ਪ੍ਰਮਾਣਿਤ ਕਰਨ ਵਾਲਾ ਦਫਤਰ ਤੁਹਾਨੂੰ ਇਹਨਾਂ ਦੇ ਬਾਰੇ ਆਮ ਜਾਣਕਾਰੀ ਦੇ ਸਕਦਾ ਹੈ:

  • ਗੁਜ਼ਰ ਗਏ ਵਿਅਕਤੀ ਦੀਆਂ ਜਾਇਦਾਦਾਂ ਦਾ ਪ੍ਰਬੰਧ ਅਤੇ ਪ੍ਰਮਾਣ ਜਾਰੀ ਕਰਨਾ
  • ਪ੍ਰਮਾਣ ਜਾਰੀ ਕਰਨ ਜਾਂ ਪ੍ਰਬੰਧ ਲਈ ਅਰਜ਼ੀ ਦੇਣਾ
  • ‘ਛੋਟੀਆਂ ਜਾਇਦਾਦਾਂ’ ਵਾਲੀ ਸੇਵਾ
  • ਪ੍ਰਮਾਣਿਤ ਦੇ ਰਿਕਾਰਡ ਲੱਭਣ
  • ਪ੍ਰਮਾਣਿਕਤਾ ਵਾਲੇ ਫਾਰਮ ਅਤੇ ਫੀਸਾਂ

ਸੰਪਰਕ ਵਾਸਤੇ ਜਾਣਕਾਰੀ

ਫੋਨ: 03 8600 2000 (ਵਿਕਲਪ 1)

ਈਮੇਲ: cebongr@fhcpbheg.ivp.tbi.nhua.vog.civ.truocpus@etaborp

ਪਤਾ::

451 ਲਿਟਲ ਬੌਰਕ ਸਟ੍ਰੀਟ

ਮੈਲਬਰਨ VIC 3000

ਕੰਮ ਦੇ ਘੰਟੇ: 9:30 ਵਜੇ ਸਵੇਰ ਤੋਂ 4 ਵਜੇ ਸ਼ਾਮ ਸੋਮਵਾਰ-ਸ਼ੁਕਰਵਾਰ, ਜਨਤਕ ਛੁੱਟੀਆਂ ਨੂੰ ਛੱਡ ਕੇ

ਅਦਾਲਤ ਵਿੱਚ ਧਨ

Funds in Court (ਅਦਾਲਤ ਵਿੱਚ ਧਨ) ਖਾਸ ਜੱਜ ਜਿਸ ਨੂੰ Senior Master (ਸੀਨੀਅਰ ਮਾਸਟਰ) ਕਹਿੰਦੇ ਹਨ ਸਿਵਲ ਕਾਰਵਾਈਆਂ ਦੌਰਾਨ ਅਦਾਲਤ ਨੂੰ ਭੁਗਤਾਨ ਕੀਤੇ ਗਏ ਸਾਰੇ ਧਨ ਦੇ ਪ੍ਰਬੰਧ ਵਿੱਚ ਸਹਾਇਤਾ ਕਰਦਾ ਹੈ। ਇਹ ਰਾਸ਼ੀਆਂ ‘ਦਿੱਤੇ ਗਏ’ ਜਾਂ ‘ਨਾ-ਦਿੱਤੇ ਗਏ’ ਧਨ ਵਜੋਂ ਭੁਗਤਾਨ ਕੀਤੀਆਂ ਜਾਂਦੀਆਂ ਹਨ।

‘ਨਾ-ਦਿੱਤੇ ਗਏ’ ਜਾਂ ‘ਝਗੜੇ ਵਾਲੇ’ ਧਨ ਵਿੱਚ ਸ਼ਾਮਲ ਹਨ, ਉਦਾਹਰਣ ਵਜੋਂ ਲਾਗਤਾਂ ਦੀ ਜ਼ਮਾਨਤ, ਜਾਂ ਅਦਾਲਤ ਦੀ ਕਾਰਵਾਈ ਬਾਕੀ ਹੈ ਜਿੱਥੇ ਝਗੜਾ ਧਨ ਦੇ ਬਾਰੇ ਵਿੱਚ ਹੈ।

'ਦਿੱਤੇ ਗਏ’ ਧਨ ਦਾ ਪ੍ਰਬੰਧ ‘ਲਾਭ ਉਠਾਉਣ’ ਵਾਲਿਆਂ ਲਈ ਕੀਤਾ ਜਾਂਦਾ ਹੈ, ਜਿੰਨ੍ਹਾਂ ਨੂੰ ਅਦਾਲਤ ਦੇ ਕੇਸ ਵਿੱਚ ਮੁਆਵਜ਼ਾ ਦਿੱਤਾ ਗਿਆ ਹੈ ਪਰ ਉਹ ਆਪਣੇ ਆਪ ਇਸ ਧਨ ਦਾ ਪ੍ਰਬੰਧ ਕਰਨ ਦੇ ਯੋਗ ਨਹੀਂ ਹਨ, ਕਿਉਂਕਿ ਉਹ ਅਜੇ 18 ਸਾਲ ਤੋਂ ਘੱਟ ਉਮਰ ਦੇ ਹਨ ਜਾਂ ਉਦਾਹਰਣ ਵਜੋਂ ਹਾਦਸੇ ਦੇ ਸ਼ਿਕਾਰ, ਜ਼ਖਮੀ ਜਾਂ ਬਿਮਾਰੀ, ਜਾਂ ਅਕਲ ਤੋਂ ਵਿਕਲਾਂਗ ਹਨ।

ਅਦਾਲਤ ਵਿੱਚ ਧਨ ਦੀ ਵੈਬਸਾਈਟ (www.fundsincourt.vic.gov.au/) ‘ਦਿੱਤੇ ਗਏ’ ਅਤੇ ‘ਨਾ-ਦਿੱਤੇ ਗਏ’ ਧਨਾਂ ਨਾਲ ਸਬੰਧਿਤ ਪੂਰੀ ਜਾਣਕਾਰੀ ਪ੍ਰਦਾਨ ਕਰਦੀ ਹੈ।

ਸੰਪਰਕ ਵਾਸਤੇ ਜਾਣਕਾਰੀ

ਫੋਨ: 1300 039 390

ਫੋਨ (ਵਿਦੇਸ਼ ਤੋਂ ਫੋਨ ਕਰਨ ਵਾਲਿਆਂ ਲਈ): 61 3 9032 3277

ਈਮੇਲ: svp@fhcerzrpbheg.ivp.tbi.nhua.vog.civ.truocemerpus@cif

ਪਤਾ

ਲੈਵਲ 5, 469 ਲਾਟਰੌਬ ਸਟਰੀਟ,

ਮੈਲਬੋਰਨ, ਵਿਕਟੋਰੀਆ 3000

ਕੰਮ ਦੇ ਘੰਟੇ: ਸੋਮਵਾਰ-ਸ਼ੁਕਰਵਾਰ 9 ਵਜੇ ਸਵੇਰ - 5 ਵਜੇ ਸ਼ਾਮ

ਜਿਊਰੀਜ਼ ਵਿਕਟੋਰੀਆ

ਜਿਊਰੀ (ਨਿਰਣਾ ਸੰਮਤੀ) ਸੇਵਾ ਵਿਕਟੋਰੀਆ ਦੀ ਨਿਆਂ ਪ੍ਰਣਾਲੀ ਦਾ ਇਕ ਮਹੱਤਵਪੂਰਣ ਹਿੱਸਾ ਹੈ। ਹਰ ਸਾਲ ਵਿਕਟੋਰੀਆ ਦੇ ਹਜ਼ਾਰਾਂ ਵਾਸੀ ਆਪਣਾ ਸਮਾਂ ਦੇ ਕੇ ਜਿਊਰੀ ਦੇ ਮੈਂਬਰ ਵਜੋਂ ਅਦਾਲਤ ਵਿੱਚ ਹਾਜ਼ਰੀ ਭਰਦੇ ਹਨ।

ਜੇਕਰ ਤੁਹਾਨੂੰ ਵੋਟਰ ਸੂਚੀ ਵਿੱਚੋਂ ਜਿਊਰੀ ਦੀ ਸੇਵਾ ਲਈ ਬੇਤਰਤੀਬੀ ਨਾਲ ਚੁਣਿਆ ਗਿਆ ਹੈ, ਤੁਸੀਂ ਜਾਣਕਾਰੀ Juries Victoria (ਜਿਊਰੀਜ਼ ਵਿਕਟੋਰੀਆ) ਉਪਰ ਵੇਖ ਸਕਦੇ ਹੋ।

ਸੰਪਰਕ ਵਾਸਤੇ ਜਾਣਕਾਰੀ

ਫੋਨ: 03 8636 6800

ਈਮੇਲ: vasb@whevrf.ivp.tbi.nhua.vog.civ.seiruj@ofni

ਪਤਾ

ਜਿਊਰੀਜ਼ ਵਿਕਟੋਰੀਆ

ਹੇਠਲੀ ਮੰਜ਼ਲ, ਕਾਊਂਟੀ ਅਦਾਲਤ ਇਮਾਰਤ

250 ਵਿਲੀਅਮ ਸਟਰੀਟ

ਮੈਲਬੋਰਨ ਵਿਕਟੋਰੀਆ 3000

ਕੰਮ ਦੇ ਘੰਟੇ: ਸੋਮਵਾਰ ਤੋਂ ਸ਼ੁਕਰਵਾਰ 8:45 ਵਜੇ ਸਵੇਰ – 4:30 ਵਜੇ ਸ਼ਾਮ

ਵਿਕਟੋਰੀਆ ਦੀ ਕਾਨੂੰਨ ਲਾਇਬ੍ਰੇਰੀ

Law Library of Victoria (ਵਿਕਟੋਰੀਆ ਦੀ ਕਾਨੂੰਨ ਲਾਇਬ੍ਰੇਰੀ) ਅਦਾਲਤਾਂ ਦੇ ਨਾਲ ਨਾਲ ਕਾਨੂੰਨ ਦੇ ਪੇਸ਼ੇ ਅਤੇ ਭਾਈਚਾਰੇ ਵਾਸਤੇ ਮਹੱਤਵਪੂਰਣ ਸਾਧਨ ਹੈ। ਇਸ ਵਿੱਚ ਸੁਪਰੀਮ ਕੋਰਟ, ਕਾਊਂਟੀ ਕੋਰਟ, ਮੈਜਿਸਟ੍ਰੇਟ ਦੀ ਕੋਰਟ ਅਤੇ ਵੀ ਸੀ ਏ ਟੀ (VCAT) ਦੇ ਇਕੱਠੇ ਸੰਗ੍ਰਹਿ ਸ਼ਾਮਲ ਹਨ। ਆਮ ਜਨਤਾ ਦੇ ਲੋਕ ਵਿਕਟੋਰੀਆ ਦੀ ਕਾਨੂੰਨ ਲਾਇਬ੍ਰੇਰੀ ਤੋਂ ਚੀਜ਼ਾਂ ਲੈ ਨਹੀਂ ਸਕਦੇ, ਪਰ ਉਹ ਸੁਪਰੀਮ ਕੋਰਟ ਦੀ ਲਾਇਬ੍ਰੇਰੀ ਵਿੱਚ ਖੁੱਲ੍ਹਣ ਦੇ ਸਮੇਂ ਦੌਰਾਨ ਜਾ ਸਕਦੇ ਹਨ। ਲਾਇਬ੍ਰੇਰੀ ਵਿੱਚ ਕਈ ਤਰ੍ਹਾਂ ਦੇ ਡਿਜਿਟਲ ਕਾਨੂੰਨੀ ਸਾਧਨ ਹਨ, ਜੋ ਕਿ ਲਾਇਬ੍ਰੇਰੀ ਵਿੱਚਲੇ ਕੰਪਿਊਟਰਾਂ ਉਪਰ ਜਨਤਾ ਦੀ ਵਰਤੋਂ ਲਈ ਉਪਲਬਧ ਹਨ।

ਵੈਬਸਾਈਟ: www.lawlibrary.vic.gov.au

ਪਤਾ

ਸੁਪਰੀਮ ਕੋਰਟ ਲਾਇਬ੍ਰੇਰੀ

210 ਵਿਲੀਅਮ ਸਟਰੀਟ

ਮੈਲਬੋਰਨ ਵਿਕਟੋਰੀਆ 3000

ਖੁੱਲ੍ਹਣ ਦਾ ਸਮਾਂ

ਸੋਮਵਾਰ – ਵੀਰਵਾਰ 8:30 ਵਜੇ ਸਵੇਰ-6:00 ਵਜੇ ਸ਼ਾਮ

ਸ਼ੁੱਕਰਵਾਰ 8:30 ਵਜੇ ਸਵੇਰ-5:00 ਵਜੇ ਸ਼ਾਮ